بچپن دا اک گواچا سواد
روہ ، چانٹ ، گڑ تے شکر
رس گنے دا تے گل ویلنڑے دی

ਬਚਪਨ ਦਾ ਇਕ ਗਵਾਚਾ ਸੁਆਦ
ਰੌਹ ਚਾਂਟ ਗੁੜ ਸ਼ਕਰ
ਰੱਸ ਗੱਨੇ ਦਾ ਤੇ ਗਲ ਵੇਲਣੇ ਦੀ
نکےہوندیاں ساڈے سی دو پنجاب
گرمیاں دیاں چھٹیاں والا پنجاب : امب، جامنو، ہدوانے، پُھٹّاں
سیالاں والا پنجاب: مکّی، کماد تے گندلاں داساگ

ਨਿੱਕੇ ਹੁੰਦਿਆਂ ਸਾਡੇ ਸੀ ਦੋ ਪੰਜਾਬ
ਗਰਮੀਆਂ ਦੀਆਂ ਛੁੱਟੀਆਂ ਵਾਲਾ ਪੰਜਾਬ :ਅੰਬ, ਜਾਮਨੁ, ਹਦਵਾਣੇ, ਫੁੱਟਾਂ
ਸਿਆਲਾਂ ਵਾਲਾ ਪੰਜਾਬ : ਮੱਕੀ, ਕਮਾਦ, ਗੰਦਲ਼ਾਂ ਦਾ ਸਾਗ
میاں محمد بخش والا ویلنڑا

پھس گئی جان شکنجے اندرجیوں ویلن وچ گنا
روہ نوں کہوہن رہو محمد ہن جے رہوے تے مننا

ਮੀਆਂ ਮੁਹਮਦ ਬਖ਼ਸ਼ ਵਾਲਾ ਵੇਲਣਾ

ਫੱਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ
ਰੌਹ ਨੁੰ ਕਹੋ ਹੁਣ ਰਹੋ ਮੁਹੰਮਦ ਹੁਣ ਜੇ ਰ੍ਹਵੇ ਤੇ ਮਨਣਾ
رات گئے آخری پور توں بعد منڈے کھنڈے زور لا کے جنے گیڑے دے لین تے جنی روہ کڈھ لین اوہ انہاں دی
روہ کڈھ کے اوہدا ٹھار توڑنا تے فیر روہ پین دے مقابلے

ਆਖ਼ਰੀ ਪੂਰ ਮਗਰੋਂ ਮੁੰਡੇ ਖੁੰਡੇ ਜਿੱਨੇ ਗੇੜੇ ਦੇ ਲੇਣ ਤੇ ਜਿੱਨੀ ਰੌਹ ਕੱਢ ਲੇਣ ਉਨ੍ਹਾਂ ਦੀ
ਰੌਹ ਕੱਢ ਕੇ ਉਹਦਾ ਠਾਰ ਤੋੜਨਾ ਤੇ ਫ਼ੇਰ ਰੋਹ ਪੀਨ ਦੇ ਮੁਕਾਬਲੇ
کڑاہ تے چڑھی روہ تے میل کڈھن نوں سکلائی تے مٹھا سوڈا
رنگ ہلکا کرن لئی رنگ کاٹ، زمینداراں دا سادہ کیمیکل

ਕੜਾਹ ਤੇ ਚੜ੍ਹੀ ਰੌਹ ਤੇ ਮੈਲ ਕੱਢਣ ਨੁੰ ਸਕਲਾਈ ਤੇ ਮਿੱਠਾ ਸੋਡਾ
ਰੰਗ ਹਲਕਾ ਕਰਨ ਲਈ ਰੰਗ ਕਾਟ, ਜੱਟਾਂ ਦਾ ਕੈਮੀਕਲ
پت نوں کڑاہ چوں گنڈ وچ کڈھدیاں سارگرم گرم لیس دار پت گنے دی پور تے لپیٹ کے چانٹ بن جاندی سی

ਪਤ ਨੁੰ ਕੜਾਹ ਵਿੱਚੋਂ ਗੰਢ ਵਿੱਚ ਕੱਢਦਿਆਂ ਸਾਰ ਗਰਮ ਗਰਮ ਲੇਸ ਦਾਰ ਪਤ ਗੰਨੇ ਦੀ ਪੋਰ ਤੇ ਲਪੇਟ ਲੇਣੀ ਤੇ ਉਹ ਚਾਂਟ ਬਣ ਜਾਣੀ

oh! that hard to forget sugary caramel crunch taste from heavens above
گنڈہ وچ پت نوں رمبی نال گُڈ کے تے گُڑ دیاں پیسیاں کڈھ لینیاں یا فیر تھوڑا سخت کرکے شکربنا لینی

ਗੰਢ ਵਿੱਚ ਪਤ ਨੁੰ ਰੰਬੀ ਨਾਲ ਗੁੱਡ ਕੇ ਤੇ ਗੁੱੜ ਦਿਆਂ ਪੇਸੀਆਂ ਕੱਢ ਲੇਣਿਆਂ ਯਾ ਫਰ ਥੋੜਾ ਸਖ਼ਤ ਕਰ ਕੇ ਸ਼ੱਕਰ ਬਣਾ ਲੇਣੀ
تے جدوں اسیں وڈّے ہوگئے
تے پتہ لگا کہ پنجاب تے ہن وی دو نیں
چڑھدا پنجاب
تے لہندا پنجاب

ਤੇ ਜਦੋਂ ਅਸੀਂ ਵੱਡੇ ਹੋਗਏ ਤੇ ਪਤਾ ਲੱਗਾ
ਪੰਜਾਬ ਤੇ ਹਾਲੇ ਵੀ ਦੋ ਨੈਂ
ਚੜ੍ਹਦਾ ਪੰਜਾਬ
ਤੇ ਲੇਹੰਦਾ ਪੰਜਾਬ
نلکے بور ہوگئے
ذرا جناں دن ڈھلیا اے
رنگ سجنا دے ہور ہوگئے

ਨਲਕੇ ਬੋਰ ਹੋਗਏ
ਜ਼ਰਾ ਜਿੱਨਾਂ ਦਿਨ ਢਲਿਆ ਏ
ਰੰਗ ਸਜਣਾ ਦੇ ਹੋਰ ਹੋਗਏ
You can follow @meemainseen.
Tip: mention @twtextapp on a Twitter thread with the keyword “unroll” to get a link to it.

Latest Threads Unrolled:

By continuing to use the site, you are consenting to the use of cookies as explained in our Cookie Policy to improve your experience.